0800 652 3371

ਸਰਵਿਸਿਜ਼ ਪੰਜਾਬੀ ਦੇ ਅਨੁਵਾਦ

ਪੰਜਾਬੀ ਦੇ

ਕੀ ਤੁਹਾਨੂੰ ਕਨੂੰਨੀ ਸਲਾਹ ਦੀ ਜਰੂਰਤ ਹੈ, ਪਰ ਤੁਸੀਂ ਅੰਗਰੇਜ਼ੀ ਪੜ੍ਹ ਜਾਂ ਸਮਝ ਨਹੀਂ ਸਕਦੇ ਹੋ?

ਅਸੀਂ ਤੁਹਾਨੂੰ ਅਸਾਨੀ ਨਾਲ ਕਨੂੰਨੀ ਸਲਾਹ ਉਪਲਬਧ ਕਰਾ ਸਕਦੇ ਹਨ।

ਆਪਣੀ ਭਾਸ਼ਾ ਵਿਚ ਕਿਸੇ ਵਿਅਕਤੀ ਨਾਲ ਗੱਲਬਾਤ ਕਰਨ ਲਈ, ਕਿਰਪਾ ਕਰਕੇ ਹੇਠ ਦਿੱਤੇ ਵਿਚੋਂ ਤੁਹਾਡੇ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ 'ਤੇ ਕਲਿੱਕ ਕਰੋ।

ਕਨੂੰਨੀ ਸਲਾਹ ਲਈ ਪੁੱਛਣਾ ਡਰਾਉਣਾ ਹੋ ਸਕਦਾ ਹੈ, ਖ਼ਾਸ ਕਰ ਉਸ ਸਮੇਂ ਜਦੋਂ ਤੁਹਾਨੂੰ ਅੰਗ੍ਰੇਜ਼ੀ ਭਾਸ਼ਾ ਵਿੱਚ ਗੱਲਬਾਤ ਕਰਨ ਦਾ ਪੱਕਾ ਯਕੀਨ ਨਹੀਂ ਹੁੰਦਾ ਹੈ।

ਲੈਨਿਯਨ ਬੋਡਲਰ ਸਾਲੀਸੀਟਰਸ (Lanyon Bowdler Solicitors) ਵਿਖੇ ਅਸੀਂ ਆਪਣੇ ਸਾਰੇ ਗਾਹਕਾਂ ਨੂੰ ਸਭ ਤੋਂ ਮਹੱਤਵਪੂਰਨ ਮੰਨਦੇ ਹਨ ਅਤੇ ਉਨ੍ਹਾਂ ਲਈ ਇਕ ਵਿਸ਼ੇਸ਼ ਸੇਵਾ ਵੀ ਤਿਆਰ ਕੀਤੀ ਹੈ ਜਿਸ ਦੀ ਮਦਦ ਨਾਲ ਸਭ ਮੈਂਬਰ ਆਪਣੇ ਸਮਾਜ ਦੀ ਭਾਸ਼ਾ ਵਿਚ ਸਾਡੇ ਮਾਹਰਾਂ ਦੀ ਸੇਵਾ ਪ੍ਰਾਪਤ ਕਰ ਸਕਦੇ ਹਨ।

ਅਸੀਂ ਉਨ੍ਹਾਂ ਲੋਕਾਂ ਲਈ ਇੱਕ ਅਨੁਵਾਦ ਸੇਵਾ ਉਪਲਬਧ ਕਰਾਉਂਦੇ ਹਨ ਜੋ ਅੰਗਰੇਜ਼ੀ ਨਹੀਂ ਬੋਲ ਸਕਦੇ ਹਨ ਜਾਂ ਅੰਗ੍ਰੇਜ਼ੀ ਬੋਲਣ ਵਿਚ ਪਰੇਸ਼ਾਨੀ ਮਹਿਸੂਸ ਕਰਦੇ ਹਨ।

ਇਹ ਸੇਵਾ ਕਿਸ ਤਰ੍ਹਾਂ ਕੰਮ ਕਰਦੀ ਹੈ:

ਚਰਣ 1:

ਜੇ ਤੁਹਾਡਾ ਕੋਈ ਕਨੂੰਨੀ ਸਵਾਲ ਹੈ ਜਾਂ ਤੁਹਾਨੂੰ ਕਨੂੰਨੀ ਸਲਾਹ ਦੀ ਜਰੂਰਤ ਹੈ, ਤਾਂ 08456 124 888 'ਤੇ ਫੋਨ ਕਰੋ। ਤੁਹਾਡੀ ਕਾਲ ਨੂੰ ਸਾਡੇ ਭਰੋਸੇਮੰਦ ਅਨੁਵਾਦਕ ਪਾਰਟਨਰ, (ਡਿਕਸ਼ਨ ਅਸੋਸ਼ਿਏਟਸ) ਕੋਲ ਭੇਜਿਆ ਜਾਵੇਗਾ, ਜੋ ਤੁਹਾਡੇ ਵੇਰਵਾ ਨੂੰ ਪ੍ਰਾਪਤ ਕਰੇਗਾ ਅਤੇ ਤੁਹਾਡੇ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਦਾ ਨਿਰਣਾ ਕਰੇਗਾ।

ਤੁਹਾਡੇ ਭਾਸ਼ਾ ਵਿਚ ਗੱਲਬਾਤ ਕਰਨ ਵਾਲਾ ਕੋਈ ਵਿਅਕਤੀ 24 ਘੰਟੇ ਦੇ ਅੰਦਰ-ਅੰਦਰ ਤੁਹਾਨੂੰ ਮੁਡ਼ ਕਾਲ ਕਰੇਗਾ।

ਚਰਣ 2:

ਤੁਹਾਡੇ ਸਵਾਲ ਦਾ ਮੂਲਾਂਕਣ ਕਰਨ ਦੇ ਬਾਅਦ, ਸਾਡੇ ਮਾਹਰ ਇਹ ਨਿਰਣਾ ਕਰਨਗੇ ਕਿ ਇਹ ਦਾ ਅਗਲਾ ਚਰਣ ਕੀ ਹੋਵੇਗਾ ਅਤੇ ਤੁਹਾਨੂੰ ਸੂਚਨਾ ਦਿੱਤੀ ਜਾਵੇਗੀ ਕਿ ਤੁਹਾਨੂੰ ਇਹ ਵਾਸਤੇ ਅਪਾਇੰਟਮੈਂਟ ਦੀ ਲੋਡ਼ ਹੈ ਜਾਂ ਨਹੀਂ।

ਤੁਹਾਡੇ ਲਈ ਅਨੁਵਾਦਕ ਦੀ ਸੇਵਾ ਹਮੇਸ਼ਾ ਉਪਲਬਧ ਰਹੇਗੀ।

ਖਰਚ

ਮਾਮਲੇ ਦੇ ਅਧਾਰ 'ਤੇ ਇੱਕ ਮਾਮਲੇ 'ਤੇ ਇਸ ਚੱਲ ਰਹੀ ਅਨੁਵਾਦ ਸੇਵਾ ਦੇ ਖਰਚ ਦਾ ਮੂਲਾਂਕਣ ਕੀਤਾ ਜਾਵੇਗਾ। ਤੁਹਾਨੂੰ ਹਮੇਸ਼ਾ ਇਹ ਜਾਣਕਾਰੀ ਦਿੱਤੀ ਜਾਵੇਗੀ ਕਿ ਇਹ ਅਨੁਵਾਦ ਸੇਵਾ ਵਿਚ ਕਿੰਨ੍ਹਾ ਖਰਚ ਹੋਇਆ ਹੈ।

ਮਾਮਲੇ ਦੇ ਆਧਾਰ 'ਤੇ ਮਾਮਲੇ ਲਈ ਵਕੀਲ ਦੀ ਕਨੂੰਨੀ ਫੀਸ਼ ਸਮਾਨ ਰਹੇਗੀ।

ਇਸ ਲਈ, ਜੇ ਤੁਸੀਂ ਅੰਗਰੇਜ਼ੀ ਬੋਲਣਾ ਨਹੀਂ ਜਾਣਦੇ ਹੋ ਪਰ ਤੁਹਾਨੂੰ ਕਨੂੰਨੀ ਸਲਾਹ ਦੀ ਲੋਡ਼ ਹੈ, ਤਾਂ ਚਿੰਤਾ ਨਾ ਕਰੋ ਅਸੀਂ ਤੁਹਾਡੀ ਮਦਦ ਲਈ ਹਮੇਸ਼ਾਂ ਤਿਆਰ ਹਾਂ ਅਤੇ ਅਨੁਵਾਦ ਸੇਵਾ 'ਤੇ ਹੋਣ ਵਾਲੇ ਖਰਚੇ ਬਾਰੇ ਤੁਹਾਨੂੰ ਦੱਸਿਆ ਜਾਵੇਗਾ।